ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਇਕ ਰਿਪੋਰਟ ’ਚ ਕਥਿਤ ਤੌਰ ’ਤੇ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਨੇ ਸੋਚਿਆ ਕਿ ਸਰਕਾਰ ਨੂੰ ਦੂਜਾ ਲਾਕਡਾਊਨ ਲਗਾਉਣ ਦੀ ਬਜਾਏ ‘ਕੁਝ ਲੋਕਾਂ ਨੂੰ ਮਰਨ ਦੇਣਾ ਚਾਹੀਦਾ ਹੈ’।
ਸਮਾਚਾਰ ਏਜੰਸੀ ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ ਸਾਬਕਾ ਮੁੱਖ ਵਿਗਿਆਨਕ ਸਲਾਹਕਾਰ, ਪੈਟਰਿਕ ਵੈਲੇਂਸ ਵਲੋਂ ਕੀਤੀ ਗਈ ਇਕ ਡਾਇਰੀ ਐਂਟਰੀ ਦੇ ਅਨੁਸਾਰ ਕਮਿੰਗਜ਼ ਨੇ ਇਕ ਰਾਸ਼ਟਰੀ ਤਾਲਾਬੰਦੀ ਲਾਗੂ ਕਰਨ ਜਾਂ ਨਾ ਲਗਾਉਣ ਬਾਰੇ ਇਕ ਮੀਟਿੰਗ ਦੌਰਾਨ ਬਿਆਨ ਦਿੱਤਾ। ਵੈਲੈਂਸ ਨੇ ਆਪਣੀ ਡਾਇਰੀ ’ਚ ਕਮਿੰਗਜ਼ ਦਾ ਹਵਾਲਾ ਦਿੰਦਿਆਂ ਕਿਹਾ, ‘‘ਰਿਸ਼ੀ ਸੋਚਦੇ ਹਨ ਕਿ ਲੋਕਾਂ ਨੂੰ ਮਰਨ ਦੇਣਾ ਠੀਕ ਹੈ। ਇਹ ਸਭ ਲੀਡਰਸ਼ਿਪ ਦੀ ਪੂਰੀ ਘਾਟ ਵਾਂਗ ਜਾਪਦਾ ਹੈ।’’
ਸੁਨਕ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਨਕ ਆਪਣੀ ਸਥਿਤੀ ਸਪੱਸ਼ਟ ਕਰਨਗੇ ਜਦੋਂ ਉਹ ਜਾਂਚ ਲਈ ਸਬੂਤ ਪੇਸ਼ ਕਰਨਗੇ, ਨਾ ਕਿ ਹਰੇਕ ਸਵਾਲ ਦਾ ਵੱਖਰੇ ਤੌਰ ’ਤੇ ਜਵਾਬ ਦੇਣਗੇ। ਇਹ ਸਮਝਿਆ ਜਾਂਦਾ ਹੈ ਕਿ ਜਾਂਚ ਕੋਰੋਨਾ ਵਾਇਰਸ ਮਹਾਮਾਰੀ ਪ੍ਰਤੀ ਸਰਕਾਰ ਦੇ ਜਵਾਬ ਦੀ ਜਾਂਚ ਕਰ ਰਹੀ ਹੈ, ਜਿਸ ਨੇ ਆਰਥਿਕਤਾ ਦੇ ਵੱਡੇ ਹਿੱਸੇ ਨੂੰ ਬੰਦ ਕਰ ਦਿੱਤਾ ਹੈ ਤੇ ਬ੍ਰਿਟੇਨ ’ਚ 2,20,000 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਹੈ।