ਟਾਂਡਾ ਉੜਮੁੜ: ਪਿੰਡ ਤੱਲਾ ਤੋਂ ਬੇਹੱਦ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਲੰਘੀ ਰਾਤ ਨੂੰ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਪੁੱਤਰ ਬਲਕਾਰ ਸਿੰਘ ਦੇ ਰੂਪ ਵਿੱਚ ਹੋਈ ਹੈ।
ਅੱਜ ਸਵੇਰੇ ਇਸ ਦੁਖਾਂਤ ਦਾ ਪਤਾ ਚੱਲਣ ‘ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਕਰਨ ਨੇ ਕਿੰਨਾ ਹਾਲਾਤਾਂ ਵਿੱਚ ਖ਼ੁਦਕੁਸ਼ੀ ਕੀਤੀ, ਇਸ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਕਰਨ ਦੀ ਲਾਸ਼ ਘਰ ਵਿਚ ਛੱਤ ਦੇ ਗਾਰਡਰ ਨਾਲ ਲਟਕਦੀ ਮਿਲੀ।