ਚੰਡੀਗੜ੍ਹ: ਆਪ ਦੀ ਸਰਕਾਰ ਦੇ ਵਲੋਂ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਰਕਾਰ ਨੇ ਅਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਿੱਤੀ ਹੈ। ਪਿੰਡਾਂ ਦੇ ਵਿਕਾਸ ਕਾਰਜ ਅਧਵਾਟੇ ਪੈਣ ਕਾਰਣ ਸਰਪੰਚ ਹਾਈਕੋਰਟ ਚਲੇ ਗਏ ਸਨ। ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਜਿਸਦੇ ਮੱਦੇਨਜ਼ਰ ਇਹ ਫੈਸਲਾ ਸਰਕਾਰ ਨੇ ਲਿਆ ਹੈ ਤੇ ਹੁਣ ਦਸੰਬਰ ਮਹੀਨੇ ਤਕ ਸਰਪੰਚ ਪਿੰਡਾਂ ਦੇ ਵਿਕਾਸ ਕਾਰਜ ਕਰ ਸਕਣਗੇ।