ਬਟਾਲਾ ਦੇ ਸਰਕਾਰੀ ਹਸਪਤਾਲ ‘ਚ ਇਕ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਸ਼ੇ ਦੀ ਆਦੀ ਸੀ, ਜਿਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਥੇ ਔਰਤ ਮ੍ਰਿਤਕ ਹਾਲਤ ‘ਚ ਨਜ਼ਰ ਆਈ, ਉੱਥੇ ਹੀ ਲਾਸ਼ ਨੇੜੇ ਟੀਕਾ ਲਗਾਨ ਵਾਲੀ ਸਰਿੰਜ ਵੀ ਪਈ ਹੋਈ ਸੀ। ਇਹ ਲਾਸ਼ ਹਸਪਤਾਲ ਦੀ ਓ. ਪੀ. ਡੀ. ਦੇ ਸਾਹਮਣੇ ਪਈ ਸੀ, ਜਿਸ ਨੂੰ ਹਸਪਤਾਲ ਪ੍ਰਸ਼ਾਸਨ ਨੇ ਉਠਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕਾ ਦੀ ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ ‘ਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪਹੁੰਚੀ।
ਇਸ ਦੌਰਾਨ ਹਸਪਤਾਲ ‘ਚ ਮੌਕੇ ‘ਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ ਤਾਂ ਉਸ ਤੋਂ ਪਹਿਲਾਂ ਡੈਡ ਬਾਡੀ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨਸ਼ੇ ਦੀ ਆਦੀ ਸੀ, ਇਸਦੀ ਬਾਡੀ ਕੋਲ ਸਰਿੰਜ ਵੀ ਮਿਲੀ ਹੈ। ਐਮਰਜੈਂਸੀ ‘ਚ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਮੈਨੂੰ ਵੀ ਜਦੋਂ ਪਤਾ ਲਗਾ ਕਿ ਕਿਸੇ ਦੀ ਮੌਤ ਹੋਈ ਹੈ ਤਾਂ ਮੈਂ ਆਪਣੀ ਡਿਊਟੀ ਕਰਦੇ ਹੋਏ ਬਾਡੀ ਚੱਕਵਾ ਦਿੱਤੀ। ਪਹਿਲਾਂ ਵੀ ਇਹ ਔਰਤ ਹਸਪਤਾਲ ‘ਚ ਇਲਾਜ ਕਰਵਾਉਣ ਆਉਂਦੀ ਸੀ।