ਬਾਘਾ ਪੁਰਾਣਾ : ਦੀਵਾਲੀ ਦੀ ਰਾਤ ਮੋਗਾ ਰੋਡ ਜੱਗਾ ਇਲੈਕਟ੍ਰੋਨਿਕਸ ਵਰਕਸ ਦੀ ਦੁਕਾਨ ’ਤੇ ਭਿਆਨਕ ਅੱਗ ਲੱਗ ਗਈ ਜਿਸ ਕਾਰਣ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਜੱਗਾ ਨੇ ਦੱਸਿਆ ਕਿ ਜਦੋਂ ਸਾਨੂੰ ਸਵੇਰੇ ਸੈਰ ਕਰਦੇ ਹੋਏ ਲੋਕਾਂ ਨੇ ਦੁਕਾਨ ਨੂੰ ਅੱਗ ਲੱਗੀ ਹੋਣ ਬਾਰੇ ਦੱਸਿਆ ਤਾਂ ਮੈਂ ਘਰੋਂ ਦੁਕਾਨ ’ਤੇ ਆਇਆ ਤਾਂ ਦੁਕਾਨ ਸ਼ਟਰ ਖੋਲਿਆਂ ਤਾਂ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਜਿੱਥੇ ਕਿ ਆਸ ਪਾਸ ਦੇ ਲੋਕਾਂ ਨੇ ਬਾਲਟੀਆਂ ਪਾਣੀ ਦੀਆਂ ਭਰ ਕੇ ਅਤੇ ਮੋਟਰਾਂ ਨਾਲ ਪਾਇਪਾਂ ਲਾ ਕੇ ਅੱਗ ਨੂੰ ਕਾਬੂ ਕੀਤਾ ਅਤੇ ਬਾਅਦ ਵਿਚ ਜਦੋਂ ਸਮਾਨ ਦੇਖਿਆ ਤਾ ਸਾਰਾ ਸਮਾਨ ਸੜ ਕੇ ਸੁਆਹ ਹੋਇਆ ਪਿਆ ਸੀ ਪਰ ਅਜੇ ਤੱਕ ਅੱਗ ਕਿਵੇਂ ਲੱਗੀ ਇਸ ਬਾਰੇ ਪਤਾ ਨਹੀਂ ਲਗ ਸਕਿਆ।