ਨਵੀਂ ਦਿੱਲੀ:ਦਿੱਲੀ ਹਵਾਈ ਅੱਡੇ ‘ਤੇ ਅੱਜ ਸਵੇਰੇ ਵੱਡੀ ਦੁਰਘਟਨਾ ਉਦੋਂ ਟਲ ਗਈ, ਜਦੋਂ ਵਿਸਤਾਰਾ ਏਅਰਲਾਈਨਜ਼ ਦੇ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ, ਜਦੋਂ ਕਿ ਇੱਕ ਜਹਾਜ਼ ਉਤਰ ਰਿਹਾ ਸੀ। ਏਟੀਸੀ ਦੀਆਂ ਹਦਾਇਤਾਂ ਤੋਂ ਬਾਅਦ ਟੇਕ-ਆਫ ਨੂੰ ਰੋਕ ਦਿੱਤਾ ਗਿਆ ਸੀ। ਦਿੱਲੀ ਤੋਂ ਬਾਗਡੋਗਰਾ ਜਾਣ ਵਾਲੇ ਜਹਾਜ਼ ਯੂਕੇ 725 ਨਵੇਂ ਰਨਵੇਅ ਤੋਂ ਉਡਾਣ ਭਰ ਰਿਹਾ ਸੀ ਤੇ ਅਹਿਮਦਾਬਾਦ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਦੀ ਉਡਾਣ ਉਸ ਦੇ ਬਰਾਬਰ ਵਾਲੇ ਰਨਵੇਅ ‘ਤੇ ਉਤਰ ਰਿਹਾ ਸੀ। ਦੋਵਾਂ ਨੂੰ ਇੱਕੋ ਸਮੇਂ ਇਜਾਜ਼ਤ ਦਿੱਤੀ ਗਈ ਸੀ ਪਰ ਏਟੀਸੀ ਨੇ ਤੁਰੰਤ ਹਾਲਾਤ ਕਾਬੂ ਹੇਠ ਕਰ ਲਏ ਤੇ ਜਹਾਜ਼ ਨੂੰ ਉੱਡਣ ਤੋਂ ਪਹਿਲਾਂ ਹੀ ਲੋਕ ਲਿਆ ਗਿਆ।