ਭਾਰਤ ਦੀ ਕਾਮਯਾਬੀ ‘ਤੇ ਗੂਗਲ ਨੇ ਖ਼ਾਸ ਅੰਦਾਜ਼ ‘ਚ ਭਾਰਤ ਨੂੰ ਵਧਾਈ ਦਿੱਤੀ ਹੈ। ਗੂਗਲ ਨੇ ਡੂਡਲ ਬਣਾ ਕੇ ਚੰਦਰਯਾਨ-3 ਦੀ ਸਫਲਤਾ ‘ਤੇ ਭਾਰਤ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਅਤੇ ਇਕਮਾਤਰ ਦੇਸ਼ ਬਣ ਗਿਆ ਹੈ। ਦੱਸ ਦੇਈਏ ਕਿ ਚੰਦਰਯਾਨ-3 ਪੁਲਾੜ ਯਾਨ 14 ਜੁਲਾਈ, 2023 ਨੂੰ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਰੇਂਜ ‘ਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ ਅਤੇ 23 ਅਗਸਤ, 2023 ਨੂੰ ਸ਼ਾਮ ਦੇ 6 ਵਜ ਕੇ 4 ਮਿੰਟ ‘ਤੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਸਾਫਟ ਲੈਂਡਿੰਗ ਕੀਤੀ।