ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਪਿਛਲੇ ਕੁਝ ਸਮੇਂ ਤੋਂ ਬੀਮਾਰ ਹਨ। ਸਿਹਤ ਖਰਾਬ ਹੋਣ ਕਾਰਨ ਉਹ ਵਿਦੇਸ਼ ‘ਚ ਹੀ ਫਸੇ ਹੋਏ ਹਨ। ਮੀਕਾ ਸਿੰਘ ਨੇ ਖੁਦ ਦੱਸਿਆ ਕਿ ਉਨ੍ਹਾਂ ਨੂੰ ਗਲੇ ਦੀ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਹੈ, ਅਜਿਹੇ ‘ਚ ਉਹ ਕੰਸਰਟ ‘ਚ ਵੀ ਪਰਫਾਰਮ ਨਹੀਂ ਕਰ ਪਾ ਰਹੇ ਹਨ।
ਖ਼ਬਰਾਂ ਮੁਤਾਬਕ, ਮੀਕਾ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਇਹ ਵੀ ਸਵੀਕਾਰ ਕੀਤਾ ਕਿ ਉਸ ਨੂੰ ਆਪਣੀਆਂ ਗਲਤੀਆਂ ਕਾਰਨ ਇਹ ਸਭ ਭੁਗਤਣਾ ਪਿਆ ਹੈ। ਉਸ ਨੇ ਸਰੀਰ ਨੂੰ ਬਿਲਕੁਲ ਆਰਾਮ ਨਹੀਂ ਦਿੱਤਾ ਅਤੇ ਉਸ ਦੀ ਸਿਹਤ ਅਤੇ ਗਲਾ ਲਗਾਤਾਰ ਖ਼ਰਾਬ ਹੁੰਦਾ ਗਿਆ। ਇਨ੍ਹਾਂ ਹਾਲਾਤਾਂ ‘ਚ ਹੁਣ ਮੀਕਾ ਸਿੰਘ ਨੇ ਖ਼ੁਦ ਚੁੱਪੀ ਤੋੜਦਿਆਂ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ, ‘ਮੇਰੇ 24 ਸਾਲਾਂ ਦੇ ਲੰਬੇ ਕਰੀਅਰ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਮੈਨੂੰ ਆਪਣੇ ਸ਼ੋਅ ਮੁਲਤਵੀ ਕਰਨੇ ਪਏ ਕਿਉਂਕਿ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ। ਜਦੋਂ ਮੇਰੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਮੈਂ ਹਮੇਸ਼ਾ ਬਹੁਤ ਸਾਵਧਾਨ ਹੋ ਜਾਂਦਾ ਹਾਂ ਪਰ ਮੈਂ ਅਮਰੀਕਾ ‘ਚ ਬੈਕ-ਟੂ-ਬੈਕ ਸ਼ੋਅ ਕੀਤੇ ਅਤੇ ਮੈਂ ਬਿਲਕੁਲ ਆਰਾਮ ਨਹੀਂ ਕੀਤਾ। ਨਤੀਜਾ ਇਹ ਹੋਇਆ ਕਿ ਮੇਰੀ ਸਿਹਤ ਫ਼ਿਰ ਵਿਗੜਨ ਲੱਗੀ।