ਪਿੰਡ ਡਾਂਗੋ ਦੇ 21 ਸਾਲਾ ਨੌਜਵਾਨ ਇੰਦਰਾਜ ਸਿੰਘ ਜੋ ਕਿ ਕੈਨੇਡਾ ਵਿਖੇ ਪੜ੍ਹਨ ਗਿਆ ਸੀ, ਦੀ ਐਤਵਾਰ ਨੂੰ ਮੌਤ ਹੋ ਗਈ। ਮੌਤ ਦੀ ਖਬਰ ਸੁਣਨ ਉਪਰੰਤ ਪਿੰਡ ’ਚ ਮਾਤਮ ਛਾ ਗਿਆ। ਇੰਦਰਾਜ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੰਦਰਾਜ ਨੂੰ ਆਈਲਟਸ ਕਰਵਾ ਕੇ ਦਸੰਬਰ 2022 ਵਿਚ ਕੈਨੇਡਾ (ਸਰੀ) ਵਿਚ ਪੜ੍ਹਨ ਲਈ ਭੇਜਿਆ ਸੀ। ਕੁਝ ਦਿਨ ਪਹਿਲਾਂ ਇੰਦਰਾਜ ਆਪਣੇ ਦੋਸਤਾਂ ਨਾਲ ਪਾਰਟੀ ’ਤੇ ਗਿਆ ਸੀ, ਉਥੇ ਕੁਝ ਖਾਣ-ਪੀਣ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਜਿਸ ਦੀ ਐਤਵਾਰ ਨੂੰ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ।