ਸਰਹੰਦ: ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਖਰੌੜੀ ਸਰਹੰਦ ਰੋੜ ਪਟਿਆਲਾ ਦੇ 32 ਸਾਲਾਂ ਨੌਜਵਾਨ ਹਨਦੀਪ ਸਿੰਘ ਹਨੀ ਪੁੱਤਰ ਸਰਪੰਚ ਹਰਪਿੰਦਰ ਸਿੰਘ ਖਰੌੜੀ ਦੀ ਬੀਤੇ ਦਿਨੀਂ ਕੈਨੇਡਾ ਦੇ ਐਡਮਿਟਨ ਸ਼ਹਿਰ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਦੱਸਿਆ ਜਾ ਰਿਹਾ ਕੀ ਅੱਜ ਤੋਂ 6 ਮਹੀਨੇ ਪਹਿਲਾ ਹਨਦੀਪ ਸਿੰਘ ਹਨੀ ਆਪਣੀ ਹਮਸਫ਼ਰ ਹਰਜੋਤ ਕੌਰ ਨਾਲ ਕੈਨੇਡਾ ਐਡਮਿੰਟਨ ਸ਼ਹਿਰ ਵਿਖੇ ਵਰਕ ਪਰਮਿਟ ਉਤੇ ਕੰਮ ਕਰਨ ਗਿਆ ਸੀ। ਜਿੱਥੇ ਉਸ ਨਾਲ ਇਹ ਭਾਣਾ ਵਰਤ ਗਿਆ, ਵਿਦੇਸ਼ਾਂ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬੀਆਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ,ਜੋ ਕਿ ਪੰਜਾਬ ਅਤੇ ਪਿੱਛੇ ਪਰਿਵਾਰਾਂ ਲਈ ਬਹੁਤ ਹੀ ਦੁੱਖਦਾਇਕ ਸਮਾਂ ਹੈ।