ਜਲੰਧਰ : ਪੰਜਾਬੀ ਗਾਇਕ ਅਮਨ ਯਾਰ ‘ਸੋਹਣੀ ਨੱਡੀ’, ‘ਵੈਲੀ’, ‘ਲੈਂਡਲੋਰਡ’, ‘ਅਮੇਰੀਕਨ ਗੱਡੀ’ ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਅਮਨ ਯਾਰ ਨੇ ਹਾਲ ਹੀ ‘ਚ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਉਸ ਦੇ ਫੈਨਜ਼ ਦੀ ਚਿੰਤਾ ਵਧਾ ਦਿੱਤੀ ਹੈ। ਇਸ ਪੋਸਟ ‘ਚ ਉਸ ਨੇ ਆਪਣੇ ਦਰਦ ਨੂੰ ਬਿਆਨ ਕੀਤਾ ਹੈ। ਇਸ ਪੋਸਟ ਰਾਹੀਂ ਉਸ ਨੇ ਅਜਿਹੇ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਹੈ, ਜਿਸ ਤੋਂ ਹਰ ਕੋਈ ਹੁਣ ਤੱਕ ਅਣਜਾਣ ਸੀ।
ਦੱਸ ਦਈਏ ਕਿ ਅਮਨ ਯਾਰ ਨੇ ਆਪਣੀ ਨਿੱਜੀ ਜ਼ਿੰਦਗੀ ‘ਚ ਬਹੁਤ ਮਾੜਾ ਤੇ ਮੁਸ਼ਕਿਲਾਂ ਭਰਿਆ ਦੌਰ ਹੰਡਾਇਆ ਹੈ। ਅਮਨ ਯਾਰ ਦੀ ਇਸ ਪੋਸਟ ਨੂੰ ਪੜ੍ਹ ਉਸ ਦੇ ਫੈਨਜ਼ ਕਾਫ਼ੀ ਭਾਵੁਕ ਹੋ ਗਏ ਹਨ। ਅਮਨ ਯਾਰ ਨੇ ਲਿਖਿਆ, ”ਤੁਸੀ ਮੈਨੂੰ ਅਕਸਰ ਦੇਖਦੇ ਹੋ ਤਾਂ ਇਨ੍ਹਾਂ ਅੱਖਾਂ ਦੇ ਪਿੱਛੇ ਲੜੀਆਂ ਗਈਆਂ ਲੜਾਈਆਂ ਦੀ ਕਹਾਣੀ ਜ਼ਰੂਰ ਜਾਣ ਲਵੋ। ਹੋ ਸਕਦਾ ਹੈ ਕਿ ਮੈਂ ਹਮੇਸ਼ਾ ਆਪਣੀਆਂ ਤਸਵੀਰਾਂ ‘ਚ ਮੁਸਕਰਾ ਨਾ ਪਾਵਾਂ ਪਰ ਅੰਦਰੋਂ ਮੈਂ ਬ੍ਰਹਮ ਸ਼ਕਤੀ ਦੁਆਰਾ ਮੇਰੇ ਅੰਦਰ ਪੈਦਾ ਕੀਤੀ ਤਾਕਤ ਲਈ ਸ਼ੁਕਰਗੁਜ਼ਾਰ ਹਾਂ, ਭਾਵੇਂ ਇਹ ਪਰਮਾਤਮਾ, ਵਾਹਿਗੁਰੂ, ਬ੍ਰਹਿਮੰਡ ਜਾਂ ਤੁਸੀਂ ਇਸ ਨੂੰ ਦੇਣ ਲਈ ਕੋਈ ਵੀ ਨਾਂ ਚੁਣਦੇ ਹੋ। ਸਟੇਜ 3 ਦਿਮਾਗ ਦੇ ਕੈਂਸਰ (ਐਸਟ੍ਰੋਸਾਈਟੋਮਾ) ਨੂੰ ਜਿੱਤਣ ਤੋਂ ਲੈ ਕੇ ਇੱਕ ਡੋਗੋ ਅਰਜਨਟੀਨੋ ਦੁਆਰਾ ਪਰੇਸ਼ਾਨ ਹੋਣ ਤੱਕ ਜਾਂ ਪੰਜਾਬ ‘ਚ ਭ੍ਰਿਸ਼ਟ ਸਿਆਸਤਦਾਨਾਂ ਵੱਲੋਂ ਕਤਲ ਦੀ ਕੋਸ਼ਿਸ਼ (307) ਦੇ ਝੂਠੇ ਦੋਸ਼ ਲਾਏ ਜਾਣਾ। ਇਸ ਨੇ ਸਥਿਤੀ ਨੂੰ ਹੋਰ ਡਰਾਉਣਾ ਬਣਾ ਦਿੱਤਾ।” ਇਸ ਤੋਂ ਇਲਾਵਾ ਉਸ ਨੇ ਆਪਣੀ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ।
ਦੱਸਣਯੋਗ ਹੈ ਕਿ ਅਮਨ ਯਾਰ ਨੇ ਆਪਣੀ ਇਸ ਪੋਸਟ ਰਾਹੀਂ ਆਪਣੇ ਦਰਦ ਨੂੰ ਫੈਨਜ਼ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ‘ਤੇ ਯੂਜ਼ਰਸ ਕੁਮੈਂਟ ਕਰਕੇ ਅਮਨ ਯਾਰ ਦਾ ਹਾਲ-ਚਾਲ ਪੁੱਛ ਰਹੇ ਹਨ।