ਸ਼੍ਰੋਮਣੀ ਅਕਾਲੀ ਦਲ ਪਾਣੀਆਂ ਦੇ ਮੁੱਦੇ ’ਤੇ ਪਹਿਲਾਂ ਵੀ ਸੰਜੀਦਾ ਸੀ ਅਤੇ ਹੁਣ ਵੀ ਸੰਜੀਦਾ ਹੈ। ਅਕਾਲੀ ਦਲ ਪਿਛਲੇ 45 ਸਾਲਾਂ ਤੋਂ ਪਾਣੀਆਂ ਦੇ ਮੁੱਦੇ ’ਤੇ ਜੋ ਸੰਘਰਸ਼ ਅਤੇ ਇਸ ਦੀ ਰਾਖੀ ਕਰਦਾ ਆ ਰਿਹਾ ਹੈ, ਉਹ ਜਾਰੀ ਰਹੇਗਾ। ਬਾਕੀ ਜੋ ਪੰਜਾਬ ਦਾ ਨਕਲੀ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਮੁੱਦੇ ’ਤੇ ਬਹਿਸ ਬਾਰੇ ਬਿਆਨਬਾਜ਼ੀ ਕਰ ਰਿਹਾ ਹੈ। ਅਕਾਲੀ ਦਲ ਜਿਸ ਨੂੰ ਅਸਲੀ ਮੁੱਖ ਮੰਤਰੀ ਮੰਨਦਾ ਹੈ, ਕੇਜਰੀਵਾਲ ਨਾਲ ਪਾਣੀਆਂ ਦੇ ਮੁੱਦੇ ’ਤੇ ਬਹਿਸ ਕਰਨ ਲਈ ਤਿਆਰ ਹੈ, ਨਕਲੀ ਮੁੱਖ ਮੰਤਰੀ ਨਾਲ ਨਹੀਂ। ਇਹ ਸ਼ਬਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਅਕਾਲੀ ਦਲ ਪਹਿਲੀ ਨਵੰਬਰ ਨੂੰ ਆ ਰਹੀਆਂ ਸਰਵੇ ਟੀਮਾਂ ਨੂੰ ਰੋਕਣ ਲਈ ਤਿਆਰੀ ਕਰ ਚੁੱਕਾ ਹੈ। ਹੁਣ ਭਗਵੰਤ ਮਾਨ ਦਾ ਵੀ ਬਿਆਨ ਆ ਗਿਆ ਕਿ ਅਸੀਂ ਵੀ ਸਰਵੇ ਟੀਮਾਂ ਦਾ ਵਿਰੋਧ ਕਰਾਂਗੇ, ਜਦੋਂ ਕਿ ਸਰਕਾਰ ਨੇ ਸਰਵੇ ਟੀਮਾਂ ਦੇ ਉਲੀਕੇ ਪ੍ਰੋਗਰਾਮਾਂ ਨੂੰ ਨਸ਼ਰ ਕੀਤਾ ਹੈ, ਜਿਸ ਕਰ ਕੇ ਇਕ ਪਾਸੇ ਰੋਕਣ ਦੀਆਂ ਗੱਲਾਂ ਕਰ ਰਹੇ ਹਨ, ਦੂਜੇ ਪਾਸੇ ਪੋਰਟਲ ਪਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਚਿੰਤਜਨਕ ਹਾਲਤ ਹੈ। ਵਿਧਾਇਕ ਦੋਵੇਂ ਹੱਥੀਂ ਲੋਕਾਂ ਨੂੰ ਲੁੱਟ ਰਹੇ ਹਨ। ਰੇਤੇ ਅਤੇ ਹੋਰ ਮਾਮਲੇ ਜੋ ਮੀਡੀਆ ਵਿਚ ਆ ਰਹੇ ਹਨ।