ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਸਬੰਧੀ ਸਮੂਹ ਪੰਜਾਬੀਆਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਟਵਿੱਟਰ ਜ਼ਰੀਏ ਕਿਹਾ ਕਿ ਆਓ ਸਾਰੇ ਰਲ਼ ਮਿਲ ਕੇ ਰੌਸ਼ਨੀਆਂ ਅਤੇ ਖ਼ੁਸ਼ੀਆਂ ਦੇ ਤਿਉਹਾਰਾਂ ਨੂੰ ਪਰਿਵਾਰਾਂ ਨਾਲ ਸੁਰੱਖਿਅਤ ਅਤੇ ਉਤਸ਼ਾਹ ਨਾਲ ਮਨਾਈਏ ਅਤੇ ਗ੍ਰੀਨ ਦੀਵਾਲੀ ਵੱਲ੍ਹ ਵਧੀਏ।
ਉਨ੍ਹਾਂ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਅਤੇ ਹਰ ਤਿਉਹਾਰ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ। ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਮੌਕੇ ਘਰਾਂ ਵਿਚ ਦੀਵੇ ਜਲਾਏ ਜਾਂਦੇ ਹਨ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ‘ਤੇ ਜਿਹਰੇ ਦੀਵੇ ਹਨ, ਉਹ ਤੰਦਰੁਸਤੀ, ਤਰੱਕੀ, ਮਿਹਨਤ ਅਤੇ ਬੁਲੰਦੀਆਂ ਦਾ ਚਾਣਨ ਹਰ ਘਰ ਵਿਚ ਲੈ ਕੇ ਆਉਣ।