ਫ਼ਿਰੋਜ਼ਪੁਰ-
ਮੰਗਲਵਾਰ ਦੇਰ ਸ਼ਾਮ ਸਥਾਨਕ ਭੱਟੀਆਂ ਵਾਲੀ ਬਸਤੀ ਸਥਿਤ ਸਕੂਲ ਦੇ ਕੋਲ ਦੋ ਧੜਿਆਂ ਵਿੱਚ ਹੋਈ ਗੈਂਗਵਾਰ ਦੇ ਦੌਰਾਨ ਗੈਂਗਸਟਰ ਲਾਡੀ ਸ਼ੂਟਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲਾਡੀ ਦੇ ਕਾਤਲ ਕੌਣ ਸਨ ਅਤੇ ਕਿਸ ਪਾਸੇ ਗਏ ਇਸ ਸਬੰਧੀ ਸਥਾਨਕ ਲੋਕ ਵੀ ਕੁਝ ਦੱਸਣ ਤੋਂ ਅਸਮਰਥਤਾ ਜਤਾਉਂਦੇ ਰਹੇ। ਵਾਰਦਾਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਲੋੜੀਂਦੀ ਕਾਰਵਾਈ ਮਗਰੋਂ ਲਾਡੀ ਸ਼ੂਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਲਾਡੀ ਸ਼ੂਟਰ ਵਾਸੀ ਸ਼ੇਰ ਖਾਂ ਵਜੋਂ ਹੋਈ ਹੈ ।ਉਸਦੇ ਕਾਤਲ ਕੌਣ ਸਨ ਅਤੇ ਕਤਲ ਦੇ ਸਮੇਂ ਉਸ ਦੇ ਨਾਲ ਕੌਣ ਸੀ ,ਇਸ ਸਬੰਧੀ ਅਜੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਤੜਕੇ ਥਾਣਾ ਲੱਖੋ ਕੇ ਬਹਿਰਾਮ ਦੇ ਤਹਿਤ ਆਉਂਦੇ ਪਿੰਡ ਸੋਢੀ ਵਾਲਾ ਦੇ ਨੇੜੇ ਜਿਲਾ ਪੁਲਿਸ ਨੇ 15 ਮਿੰਟ ਦੀ ਗੋਲ਼ੀਬਾਰੀ ਮਗਰੋਂ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ ।