ਫਿਰੋਜ਼ਪੁਰ :- ਪੀ ਜੀ ਆਈ ਸੈਟੇਲਾਈਟ ਦਾ ਉਦਘਾਟਨ ਕਰਨ 23 ਜੁਲਾਈ ਨੂੰ ਫਿਰੋਜ਼ਪੁਰ ਆ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਰੱਦ ਹੋਣ ਨਾਲ ਭਾਜਪਾ ਆਗੂਆਂ ਤੇ ਵਰਕਰਾਂ ਵਿਚ ਨਿਰਾਸ਼ਾ ਫੈਲ ਗਈ ਹੈ। ਫੇਰੀ ਰੱਦ ਹੋਣ ਦੇ ਕਾਰਨ ਸਾਹਮਣੇ ਨਹੀ ਆਏ। ਵਰਨਣਯੋਗ ਹੈ ਕਿ ਅਮਿਤ ਸ਼ਾਹ ਦੀ ਇਸ ਫੇਰੀ ਸਮੇਂ ਕਈ ਪਾਰਟੀਆਂ ਦੇ ਆਗੂ ਪਾਰਟੀ ਛੱਡ ਕੇ ਭਾਜਪਾ ਦੀ ਕਿਸ਼ਤੀ ਵਿਚ ਸਵਾਰ ਹੋਣ ਲਈ ਉਤਾਵਲੇ ਸਨ, ਜਿੰਨਾ ਨੂੰ ਹਾਲੇ ਹੋਰ ਉਡੀਕ ਕਰਨੀ ਪਏਗੀ।