ਚੰਡੀਗੜ੍ਹ, 18 ਸਤੰਬਰ 2023: ਸੰਸਦ ਦਾ ਵਿਸ਼ੇਸ਼ ਸੈਸ਼ਨ (Special Session) 18 ਸਤੰਬਰ 2023 ਤੋਂ 22 ਸਤੰਬਰ 2023 ਤੱਕ ਚੱਲੇਗਾ। ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਮੈਂਬਰ ਮੰਗਲਵਾਰ ਨੂੰ ਇੱਕ ਸਮੂਹ ਫੋਟੋ ਲਈ ਇਕੱਠੇ ਹੋਣਗੇ ਅਤੇ ਫਿਰ ਉਹ ਸੰਸਦ ਦੀ ਅਮੀਰ ਵਿਰਾਸਤ ਨੂੰ ਯਾਦ ਕਰਨ ਲਈ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦਾ ਵਾਅਦਾ ਕਰਨਗੇ। ਇਸ ਦੇ ਨਾਲ ਹੀ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹੁਣ ਸੰਸਦ ਦੇ ਇਸ ਸੈਸ਼ਨ ਵਿੱਚ ਕਿਹੜੇ-ਕਿਹੜੇ ਬਿੱਲਾਂ ‘ਤੇ ਚਰਚਾ ਹੋਵੇਗੀ, ਇਸ ਦਾ ਵੇਰਵਾ ਸਾਹਮਣੇ ਆਇਆ ਹੈ।
ਅਗਲੇ ਪੰਜ ਦਿਨਾਂ ਤੱਕ ਸੰਸਦ ਦੇ ਵਿਸ਼ੇਸ਼ ਸੈਸ਼ਨ (Special Session) ਵਿੱਚ ਕੁੱਲ ਅੱਠ ਬਿੱਲਾਂ ‘ਤੇ ਚਰਚਾ ਕੀਤੀ ਜਾਵੇਗੀ।
1. ਪ੍ਰੈਸ ਅਤੇ ਰਜਿਸਟ੍ਰੇਸ਼ਨ ਪੀਰੀਓਡੀਕਲਸ ਬਿੱਲ, 2023 (The Press and Registration of Periodicals Bill, 2023)
2. ਐਡਵੋਕੇਟਸ (ਸੋਧ) ਬਿੱਲ, 2023 (The Advocates (Amendment) Bill, 2023)
3. ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ
(ਸੋਧ) ਬਿੱਲ, 2019 ( The Maintenance and Welfare of Parents and Seniors Citizens
(Amendment) Bill, 2019)
4. ਰੱਦ ਕਰਨ ਅਤੇ ਸੋਧ ਬਿੱਲ, 2023 (The Repealing and Amending Bill, 2023)
5. ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ (ਸੋਧ) ਬਿੱਲ, 2019 (The Constitution (Scheduled Tribes) Order (Amendment) Bill, 2019)
6. ਪੋਸਟ ਆਫਿਸ ਬਿੱਲ, 2023 (The Post Office Bill, 2023)
7. ਜੰਮੂ ਅਤੇ ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ, 2023 (The Jammu and Kashmir Reservation (Amendment) Bill, 2023)
8. ਸੰਵਿਧਾਨ (ਜੰਮੂ ਅਤੇ ਕਸ਼ਮੀਰ) ਅਨੁਸੂਚਿਤ ਜਾਤੀ ਆਰਡਰ
(ਸੋਧ) ਬਿੱਲ, 2023 (The Constitution (Jammu and Kashmir) Scheduled Castes Order
(Amendment) Bill, 2023)
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਚੋਣ ਕਮਿਸ਼ਨਰ ਸੰਬੰਧੀ ਬਿੱਲ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਵਿਚਾਰੇ ਜਾਣ ਵਾਲੇ 8 ਬਿੱਲਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ।