ਫਰੀਦਕੋਟ: ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ ਏ ਐਸ ਨੇ ਪਸਿਲਕਦਮੀਂ ਕਰਦਿਆਂ ਇਕ ਵਧੀਆ ਦਫਤਰੀ ਹੁਕਮ ਜਾਰੀ ਕਰ ਕੇ ਦਫਤਰਾਂ ਵਿਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਰਫ ਫਾਰਮਲ ਡਰੈਸ ਪਾ ਕੇ ਹੀ ਦਫਤਰ ਆਇਆ ਜਾਵੇ। ਇਹ ਆਮ ਹੀ ਵੇਖਣ ਵਿੱਚ ਆਇਆ ਹੈ ਕਿ ਦਫਤਰੀ ਸਮੇਂ ਬਹੁਤ ਸਾਰੇ ਕਾਮੇ ਟੀ ਸ਼ਰਟਾਂ ਤੇ ਜੀਨਾਂ ਪਹਿਨਕੇ ਆਉਂਦੇ ਹਨ।