ਚੰਡੀਗੜ੍ਹ: ਅਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੌਮੀ ਇਨਸਾਫ਼ ਮੋਰਚਾ ਨੂੰ ਹਟਾਉਣ ਦੇ ਵਾਸਤੇ ਦਾਇਰ ਕੀਤੀ ਪਟੀਸ਼ਨ ਤੇ ਸੁਣਵਾਈ ਹੋਈ। ਹਾਈਕੋਰਟ ਦੇ ਵਲੋਂ ਕੌਮੀ ਇਨਸਾਫ਼ ਮੋਰਚਾ ਤੇ ਤਲਖ ਟਿੱਪਣੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਯੂ.ਟੀ. ਪ੍ਰਸਾਸ਼ਨ ਤੇ ਪੁਲਿਸ ਨੂੰ ਝਾੜ ਪਾਈ ਗਈ।
ਹਾਈਕੋਰਟ ਨੇ ਕਿਹਾ ਕਿ, ਮੋਰਚੇ ਵਾਲੀ ਥਾਂ ਤੇ ਹੁਣ 150 ਹਨ, ਜਿਹੜੇ ਪੁਲਿਸ ਕੋਲੋਂ ਹਟ ਨਹੀਂ ਰਹੇ। ਹਾਈਕੋਰਟ ਨੇ ਆਪਣੀ ਟਿੱਪਣੀ ਰਾਹੀਂ ਸਖ਼ਤ ਲਹਿਜੇ ਨਾਲ ਕਿਹਾ ਕਿ, ਜੇਕਰ 150 ਬੰਦੇ ਨਹੀਂ ਹਟਦੇ ਤਾਂ, ਅਸੀਂ ਪੈਰਾਮਿਲਟਰੀ ਫੋਰਸ ਬੁਲਾ ਲਵਾਂਗੇ।