ਚੰਡੀਗੜ੍ਹ:- ਬੀਤੇ ਦਿਨੀਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ, ਜਿਸ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ। ਦਰਅਸਲ, ਬੀਤੇ ਦਿਨ ਸਿੱਧੂ ਦੇ ਕਤਲਕਾਂਡ ਨੂੰ ਲੈ ਕੇ ਰਚੀ ਗਈ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਪਤਾ ਲੱਗਾ ਕਿ ਮੂਸੇਵਾਲਾ ਦੇ ਕਤਲ ਦੀ ਸਾਰੀ ਸਾਜ਼ਿਸ਼ ਉੱਤਰ ਪ੍ਰਦੇਸ਼ (ਯੂਪੀ) ‘ਚ ਬੈਠ ਕੇ ਰਚੀ ਗਈ ਸੀ। ਇਹ ਪਹਿਲਾ ਵੱਡਾ ਖ਼ੁਲਾਸਾ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਯੂ. ਪੀ. ਦੇ ਅਯੁੱਧਿਆ ‘ਚ ਇਸ ਕਤਲ ਨੂੰ ਅੰਜਾਮ ਦੇਣ ਦੀ ਟਰੇਨਿੰਗ ਦਿੱਤੀ ਗਈ ਸੀ। ਇਸ ਲਈ ਇਹ ਸ਼ੂਟਰ ਅਯੁੱਧਿਆ ‘ਚ ਇੱਕ ਬਦਮਾਸ਼ ਦੇ ਫਾਰਮ ਹਾਊਸ ‘ਚ ਰੁਕੇ ਸਨ ਅਤੇ ਇਥੇ ਹੀ ਇਨ੍ਹਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਯੂ. ਪੀ. ਕੁਨੈਕਸ਼ਨ ਦਾ ਵੱਡਾ ਖੁਲਾਸਾ ਕਈ ਤਸਵੀਰਾਂ ਤੋਂ ਹੋਇਆ। ਸਿੱਧੂ ਮੂਸੇਵਾਲਾ ਦੇ ਕਤਲ ‘ਚ ਵਰਤਿਆ ਗਿਆ ਆਧੁਨਿਕ ਹਥਿਆਰ ਤੁਸੀਂ ਪਹਿਲੀ ਵਾਰ ਦੇਖ ਸਕਦੇ ਹੋ।