ਸ੍ਰੀ ਮੁਕਤਸਰ ਸਾਹਿਬ (ਤਾਜਪ੍ਰੀਤ ਸੋਨੀ ਸਾਦਿਕ )
ਮਾਨਯੋਗ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ. ਜਸਪਾਲ ਸਿੰਘ ਡੀ.ਐਸ.ਪੀ. (ਲੰਬੀ ) ਦੀ ਅਗਵਾਈ ਹੇਠ ਐਸ.ਆਈ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਅਤੇ ਏ ਐਸ ਆਈ ਗੁਰਮੀਤ ਸਿੰਘ ਚੌਂਕੀ ਇੰਚਾਰਜ ਪੰਨੀਵਾਲਾ ਅਤੇ ਪੁਲਿਸ ਪਾਰਟੀ ਵੱਲੋਂ 02 ਵਿਅਕਤੀਆਂ ਨੂੰ 2025 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਰਾਜਦਵਿੰਦਰ ਸਿੰਘ ਚੌਂਕੀ ਪੰਨੀਵਾਲਾ ਅਤੇ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਵਾ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਪੰਨੀਵਾਲਾ ਮੌਜੂਦ ਸੀ ਤਾ ਇੱਕ ਮੋਟਰਸਾਈਕਲ ਪਰ ਦੋ ਨੌਜਵਾਨਾਂ ਨੂੰ ਰੋਕ ਕੇ ਸ਼ੱਕ ਦੇ ਅਧਾਰ ਪਰ ਉਹਨਾ ਦਾ ਨਾਮ ਪਤਾ ਪੁਛਿਆ ਤਾਂ ਉਹਨਾ ਨੇ ਆਪਣਾ ਨਾਮ ਬੇਅੰਤ ਸਿੰਘ ਉਰਫ਼ ਬੰਟਾ ਪੁੱਤਰ ਦਾਨਾ ਸਿੰਘ ਵਾਸੀ ਪਿੰਡ ਪੰਨੀਵਾਲਾ ਫੱਤਾ ਦੱਸਿਆਂ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਪਿੰਟੂ ਪੁੱਤਰ ਰਾਮ ਸਿੰਘ ਵਾਸੀ ਪਿੰਡ ਉੜਾਗ ਦੱਸਿਆ ਜਿਸ ਤੇ ਪੁਲਿਸ ਵੱਲੋਂ ਤਲਾਸ਼ੀ ਕਰਨ ਤੇ ਉਹਨਾ ਪਾਸੋ 1200 ਨਸ਼ੀਲੀਆਂ ਗੋਲੀਆ ਮਾਰਕਾ Colovidol-100 SR Tramadol Hydrochloride ਅਤੇ 825 ਨਸ਼ੀਲੀਆਂ ਗੋਲੀਆਂ ਮਾਰਕਾ Alprazolam Tablets ਬ੍ਰਾਮਦ ਹੋਈਆਂ ਜਿਹੜੀ ਕਿ ਕੁੱਲ 2025 ਨਸ਼ੀਲੀਆਂ ਗੋਲੀਆਂ ਹੋਣੀਆਂ ਪਾਈਆਂ ਗਈਆਂ । ਜਿਸ ਤੇ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 146 ਮਿਤੀ 27.10.2023 ਅ/ਧ 22ਸੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਕਬਰਵਾਲਾ ਵਿੱਖੇ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।