ਹੁਸ਼ਿਆਰਪੁਰ – ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ਵਿਚ ਇਕ ਵਿਸ਼ਾਲ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਦੋਆਬੇ ਵਿਚ ਕਰੀਬ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਅਸੀਂ ਕੋਈ ਸ਼ਕਤੀ ਪ੍ਰਦਰਸ਼ਨ ਜਾਂ ਫਿਰ ਨਿੰਦਿਆ ਕਰਨ ਲਈ ਇਥੇ ਨਹੀਂ ਆਏ ਹਾਂ। ਅੱਜ ਅਸੀਂ ਇਹ ਦੱਸਣ ਆਏ ਹਾਂ ਕਿ ਪੌਣੇ ਦੋ ਸਾਲ ਹੋ ਗਏ ਹਨ, ਅੱਜ ਸਾਡੇ ਵਲੰਟੀਅਰ ਸੀਨਾ ਚੋੜਾ ਕਰਕੇ ਆਪਣੇ ਪਿੰਡਾਂ-ਮੁਹੱਲਿਆਂ ਵਿਚ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਦੇ ਕੰਮ ਕਰਵਾ ਰਹੇ ਹਨ। ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ, ਸਕੂਲ ਬਣ ਰਹੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਤੱਕ ਪੰਜਾਬ ਵਿਚ ਕੋਈ ਅਜਿਹਾ ਹਸਪਤਾਲ ਨਹੀਂ ਹੋਵੇਗਾ ਜਿੱਥੇ ਕੋਈ ਐਕਸਰੇ ਦੀ ਮਸ਼ੀਨ ਨਹੀਂ ਹੋਵੇਗੀ ਅਤੇ ਹਰ ਦਵਾਈ ਹਸਪਤਾਲ ਵਿਚ ਹੀ ਮਿਲਿਆ ਕਰੇਗੀ।