ਜਲੰਧਰ : ਪੰਜਾਬ ਦੇ ਵਿਦਿਆਰਥੀ ਪੜ੍ਹਾਈ ਲਈ ਅਕਸਰ ਕੈਨੇਡਾ ਜਾਣਾ ਪਸੰਦ ਕਰਦੇ ਹਨ। ਕੈਨੇਡਾ ਖੁੱਲ੍ਹੇ ਦਿਲ ਨਾਲ ਧੜਾ-ਧੜ ਵੀਜ਼ੇ ਦੇ ਰਿਹਾ ਹੈ। ਪਿਛਲੇ ਸਾਲ 2 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਸਨ ਤੇ ਇਸ ਸਾਲ ਇਹ ਅੰਕੜਾ 3 ਲੱਖ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਲਈ ਵੱਡੀ ਸਹੂਲਤ ਇਹ ਵੀ ਹੈ ਕਿ ਕੈਨੇਡਾ ‘ਚ 2 ਸਾਲ ਦੀ ਪੜ੍ਹਾਈ ਮਗਰੋਂ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਉਥੋਂ ਦੇ ਕਾਨੂੰਨੀ ਨਿਯਮਾਂ ਨੂੰ ਫਾਲੋ ਕਰਨ ਵਾਲੇ ਤਕਰੀਬਨ ਹਰੇਕ ਵਿਦਿਆਰਥੀ ਨੂੰ ਪੀ. ਆਰ. ਵੀ ਮਿਲ ਜਾਂਦੀ ਹੈ। ਵੀਜ਼ਾ ਧੋਖਾਧੜੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਨੂੰ ਕੈਨੇਡਾ ਲਈ ਅਪਲਾਈ ਕਰਨ ਤੋਂ ਪਹਿਲਾਂ ਮਹੱਤਵਪੂਰਨ ਜਾਣਕਾਰੀ ਹੋਣੀ ਲਾਜ਼ਮੀ ਹੈ ਤਾਂ ਜੋ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਸਹੀ ਜਾਣਕਾਰੀ ਲੈਣ ਲਈ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ। ਕੰਪਨੀ ਸਹੀ ਸਲਾਹ ਦੇਣ ਦੇ ਨਾਲ-ਨਾਲ ਤੁਹਾਨੂੰ ਫਾਈਲ ਲਗਾਉਣ ਵਿਚ ਵੀ ਮਦਦ ਕਰੇਗੀ।