ਪੇਂਡੂ ਵਿਕਾਸ ਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਹਲਕਾ ਪੱਟੀ ਦੇ ਪ੍ਰਭਾਵਿਤ ਹੋਏ ਪਰਿਵਾਰਾਂ ਦੇ ਪਸ਼ੂਆਂ ਲਈ ਆਪਣੇ ਖ਼ਰਚੇ ‘ਤੇ ਹੁਣ ਤੱਕ ਕਰੀਬ 3000 ਬੋਰੀਆਂ ਫੀਡ, 2000 ਬੋਰੀਆਂ ਚੋਕਰ ਅਤੇ 14 ਟਰਾਲੀਆਂ ਹਰੇ ਚਾਰਾ ਦੀਆਂ ਵੰਡੀਆਂ ਗਈਆਂ ਹਨ। ਕੈਬਨਿਟ ਮੰਤਰੀ ਪਿਛਲੇ ਕਈ ਦਿਨਾਂ ਤੋਂ ਹਲਕੇ ਵਿੱਚ ਡਟੇ ਹੋਏ ਹਨ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਨਿਰੰਤਰ ਯਤਨਸ਼ੀਲ ਹਨ।