ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਬੀਤੇ ਦਿਨ ਮਾਤਾ ਸੁਲੱਖਣੀ ਡੇਰਾ ਲੰਗਰ ਹਾਲ ਵਿੱਚੋਂ ਇੱਕ ਦਸ ਸਾਲਾ ਬੱਚਾ ਕਰਨਬੀਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਭੇਤਭਰੇ ਹਾਲਾਤ ਵਿੱਚ ਗੁੰਮ ਹੋ ਗਿਆ ਸੀ। ਜਿਸ ਦੇ ਪਰਿਵਾਰਿਕ ਮੈਂਬਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਬੱਚਾ ਕਿਸੇ ਪਾਸਿਓਂ ਵੀ ਨਾ ਮਿਲਿਆ।
ਉਪਰੰਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਰਿਵਾਰ ਵੱਲੋਂ ਇਤਲਾਹ ਦਿੱਤੀ ਗਈ ਜਿਸ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕੀਤਾ । ਪੁਲਿਸ ਹੱਥ ਸੀਸੀਟੀਵੀ ਫੁਟੇਜ਼ ਲੱਗੀ ਜਿਸ ਵਿੱਚ ਇੱਕ ਔਰਤ ਰਾਜਬੀਰ ਕੌਰ ਬੱਚੇ ਕਰਨਬੀਰ ਸਿੰਘ ਨੂੰ ਆਪਣੇ ਨਾਲ ਲਿਜਾ ਰਹੀ ਹੈ।