ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ ਮਾਰੇ ਇਲਾਕਿਆਂ ਦਾ ਦੌਰਾ ਮੋਟਰ ਸਾਈਕਲ ਉਤੇ ਚੜ ਕੇ ਕੀਤਾ। ਉਹ ਜਲਾਲਾਬਾਦ ਦੇ ਕਈ ਪਿੰਡਾਂ ਦੇ ਖੇਤਾਂ ਵਿਚ ਗਏ ਤੇ ਪਾਣੀ ਤੋਂ ਪੀੜਤ ਕਿਸਾਨਾਂ ਨੂੰ ਮਿਲੇ। ਬਾਦਲ ਨੇ ਮਾਮੇ ਦੀ ਧੀ ਚੱਲੀ ਤੇ ਮੈਂ ਕਿਓਂ ਰਹਿਜਾਂ ਕੱਲੀ ਵਾਲੀ ਕਹਾਵਤ ਉਤੇ ਅਮਲ ਕਰਦਿਆਂ ਪੰਜਾਬ ਦੇ ਸਮੂਹ ਲੀਡਰਾਂ ਨੂੰ ਹੜਾਂ ਮਾਰੇ ਖੇਤਰਾਂ ਦਾ ਦੌਰਾ ਕਰਦਿਆਂ ਵਿਲੱਖਣ ਸਵਾਰੀ ਮੋਟਰ ਸਾਈਕਲ ਉਤੇ ਕਰਨੀ ਉਚਿਤ ਸਮਝੀ ਹੈ। ਸੁਖਬੀਰ ਸਿੰਘ ਬਾਦਲ ਨੇ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਉਤੇ ਕਰੜੇ ਨਿਸ਼ਾਨੇ ਵੀ ਸਾਧੇ।