ਨਵੀਂ ਦਿੱਲੀ:- ਕੱਲ ਬੰਗਲੌਰ ਵਿਖੇ ਵੱਖ ਵੱਖ 26 ਭਾਜਪਾ ਵਿਰੋਧੀ ਪਾਰਟੀਆਂ ਦੇ ਆਗੂ ਸਿਰ ਜੋੜ ਕੇ ਭਾਜਪਾ ਖਿਲਾਫ ਇਕੱਠੇ ਦਿਖਾਈ ਦਿੱਤੇ ਤਾਂ ਮੋਦੀ ਖੇਮੇ ਵਿਚ ਹਲਚਲ ਪੈਦਾ ਹੋ ਗਈ। ਇਸ ਮੀਟਿੰਗ ਵਿਚ ਭਾਜਪਾ ਨੂੰ ਹਰਾਉਣ ਵਾਸਤੇ ਇਕ ਸਾਂਝਾ ਪ੍ਰੋਗਰਾਮ ਉਲੀਕਣ ਉਤੇ ਸਹਿਮਤੀ ਬਣੀਂ। ਕਾਂਗਰਸ ਦੇ ਸਾਰੇ ਕੇਂਦਰੀ ਆਗੂਆਂ ਸਮੇਤ ਹੋਰ ਦਲਾਂ ਦੇ ਆਗੂ ਵੀ ਸ਼ਾਮਲ ਸਨ। ਮਲਿਕ ਅਰਜਨ ਖੜਗੇ ਕੌਮੀ ਪ੍ਰਧਾਨ ਕਾਂਗਰਸ ਤੇ ਸੋਨੀਆ ਗਾਂਧੀ ਨਾਲ ਰਾਹੁਲ ਤੇ ਪ੍ਰਿੰਅਕਾ ਗਾਂਧੀ ਵੀ ਆਈ ਹੋਈ ਸੀ। ਭਾਜਪਾ ਨੇ ਇਸ ਜੋੜ ਮੇਲ ਕਰਨ ਵਾਲਿਆਂ ਨੂੰ ਸੱਤਾ ਦੇ ਭੁੱਖੇ ਤੇ ਮੌਕਾਪ੍ਰਸਤ ਆਗੂ ਆਖਿਆ ਹੈ।