ਨਵੀਂ ਦਿੱਲੀ:ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬਹਾਦਰੀ ਨਾਲ ਸੇਵਾ ਕਰ ਰਹੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਹੁਮਾਯੂੰ ਭੱਟ ਨੇ ਅੱਤਵਾਦੀਆਂ ਨਾਲ ਗੋਲੀਬਾਰੀ ਵਿੱਚ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ ਹੈ। ਮੁਕਾਬਲੇ ਦੌਰਾਨ ਉਸ ਨੂੰ ਗੋਲੀ ਲੱਗੀ। ਗੋਲੀ ਲੱਗਣ ਕਾਰਨ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਇਹ ਉਹ ਪਲ ਸੀ ਜੋ ਇਤਿਹਾਸ ਵਿੱਚ ਦਰਜ ਹੋ ਗਿਆ। ਉਨ੍ਹਾਂ ਅੰਤਮ ਪਲਾਂ ਵਿੱਚ, ਜਦੋਂ ਉਸ ਨੂੰ ਜ਼ਖਮੀ ਹੋ ਕੇ ਆਪਣੀ ਜ਼ਿੰਦਗੀ ਦੀ ਭਿਆਨਕ ਹਕੀਕਤ ਦਾ ਸਾਹਮਣਾ ਕਰਨਾ ਪਿਆ, ਡੀਐਸਪੀ ਹੁਮਾਯੂੰ ਭੱਟ ਇੱਕ ਵੀਡੀਓ ਕਾਲ ਰਾਹੀਂ ਆਪਣੀ ਪਤਨੀ ਫਾਤਿਮਾ ਨਾਲ ਜੁੜ ਗਏ। ਮੁਕਾਬਲੇ ਦੌਰਾਨ ਗੋਲੀ ਲੱਗਣ ਮਗਰੋਂ ਉਸ ਨੇ ਜੋ ਸ਼ਬਦ ਕਹੇ, ਉਹ ਦਿਲ ਨੂੰ ਛੂਹ ਲੈਣ ਵਾਲੇ ਸਨ। ਉਸਨੇ ਕਿਹਾ “ਮੈਨੂੰ ਗੋਲੀ ਲੱਗ ਗਈ ਹੈ, ਇਹ ਨਾ ਸੋਚੋ ਕਿ ਮੈਂ ਬਚ ਜਾਵਾਂਗਾ। ਸਾਡੇ ਬੇਟੇ ਦਾ ਖਿਆਲ ਰੱਖਣਾ”।
ਇਹ ਗੱਲਾਂ ਯਾਦ ਕਰ ਕਰ ਕੇ ਪਤਨੀ ਪੁੱਤਰ ਦਾ ਹਾਲ ਬੁਰਾ ਹੈ
ਸੁਣਨ ਵਾਲਾ ਜਿਥੇ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ, ਉਥੇ ਮਨ ਵੀ ਪਸੀਜਦਾ ਹੈ।