ਚੰਡੀਗੜ੍ਹ:-ਬਨੂੜ ਨੇੜੇ ਪਿੰਡ ਮੁਠਿਆੜਾਂ ਦੇ ਮੁੰਡੇ ਹਸ਼ਨਪ੍ਰੀਤ ਸਿੰਘ ਦੀ ਕੈਲੀਫੋਰਨੀਆ ਦੀ ਮਿਲਟਨ ਝੀਲ ਵਿਚ ਡੁੱਬਣ ਨਾਲ ਮੌਤ ਹੋਈ ਹੈ। ਹਾਲੇ ਇਹ ਡੇਢ ਸਾਲ ਪਹਿਲਾਂ ਵਿਦਿਆਰਥੀ ਵੀਜੇ ਉਤੇ ਹੋਟਲ ਮੈਨੇਜਮੈਂਟ ਦੀ ਪੜਾਈ ਲਈ ਅਮਰੀਕਾ ਗਿਆ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਝੀਲ ਉਤੇ ਦੋਸਤਾਂ ਨਾਲ ਘੁੰਮਣ ਗਏ ਹੁਸਨਪ੍ਰੀਤ ਦਾ ਪੈਰ ਤਿਲਕਿਆ।ਗੋਤਾਖੋਰਾਂ ਨੇ ਮੌਕੇ ਉਤੇ ਉਸਨੂੰ ਪਾਣੀ ਚੋਂ ਕੱਢਕੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਪਰ ਬਚ ਨਾ ਸਕਿਆ। ਉਸਦੇ ਮਾਪਿਆ ਤੇ ਪਿੰਡ ਵਾਲਿਆਂ ਨੇ ਉਸਦੀ ਲਾਸ਼ ਪੰਜਾਬ ਲਿਆਉਣ ਲਈ ਭਾਰਤ ਸਰਕਾਰ ਨੂੰ ਫਰਿਆਦ ਕੀਤੀ ਹੈ।