ਖੰਨਾ ‘ਚ ਮੰਗਲਵਾਰ ਰਾਤ ਨੂੰ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ, ਜਦੋਂ ਮਹਿੰਦਰਾ ਪਿਕਅਪ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ (24) ਵਜੋਂ ਹੋਈ ਹੈ, ਜੋ ਕਿ 2 ਭੈਣਾਂ ਦਾ ਇਕਲੌਤਾ ਭਰਾ ਸੀ। ਜਾਣਕਾਰੀ ਮੁਤਾਬਕ ਇਹ ਹਾਦਸਾ ਖੰਨਾ-ਮਾਲੇਰਕੋਟਲਾ ਰੋਡ ਚੀਮਾ ਚੌਂਕ ਕੋਲ ਵਾਪਰਿਆ। ਸਾਹਿਲ ਆਪਣੇ ਮੋਟਰਸਾਈਕਲ ‘ਤੇ ਘਰ ਨੂੰ ਜਾ ਰਿਹਾ ਸੀ।
ਉਸ ਦੇ ਪਿੱਛੇ ਇਕ ਹੋਰ ਨੌਜਵਾਨ ਇਸੇ ਰੋਡ ‘ਤੇ ਆ ਰਿਹਾ ਸੀ। ਇਸ ਦੌਰਾਨ ਗਲਤ ਸਾਈਡ ਤੋਂ ਮਹਿੰਦਰਾ ਗੱਡੀ ਆਈ ਅਤੇ ਸਾਹਿਲ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਦਾ ਗੱਡੀ ‘ਤੇ ਕੰਟਰੋਲ ਨਹੀਂ ਰਿਹਾ ਅਤੇ ਮੋਟਰਸਾਈਕਲ ਨੂੰ ਟੱਕਰ ਮਾਰਨ ਮਗਰੋਂ ਇਹ ਪਲਟ ਗਈ।