ਚੰਡੀਗੜ੍ਹ: ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਤ ਨੂੰ ਚਿੱਠੀ ਲਿਖਕੇ ਮੰਗ ਕੀਤੀ ਹੈ ਕਿ ਉਨਾਂ ਦੀ ਆਮ ਆਦਮੀ ਪਾਰਟੀ ਹੁਣ ਕੌਮੀ ਮਾਨਤਾ ਪ੍ਰਾਪਤ ਪਾਰਟੀ ਹੈ, ਇਸ ਲਈ ਚੰਡੀਗੜ੍ਹ ਵਿਚ ਪਾਰਟੀ ਦਾ ਦਫਤਰ ਖੋਲਣ ਲਈ ਥਾਂ ਦਿੱਤੀ ਜਾਵੇ। ਮੁਖ ਮੰਤਰੀ ਨੇ ਚਿੱਠੀ ਵਿਚ ਕਿਹਾ ਕਿ 7 ਸਾਡੇ ਰਾਜ ਸਭਾ ਮੈਂਬਰ ਹਨ ਤੇ ਚੰਡੀਗੜ੍ਹ ਵਿਚ 34 ਚੋਂ 14 ਕੌਂਸਲਰ ਹਨ। ਪ੍ਰਸ਼ਾਸ਼ਨ ਨੂੰ ਪਾਰਟੀ ਥਾਂ ਲਈ ਕਈ ਵਾਰ ਲਿਖਿਆ ਹੈ ਪਰ ਥਾਂ ਨਹੀ ਮਿਲੀ। ਵੇਖਣਾ ਹੋਵੇਗਾ ਕਿ ਗਵਰਨਰ ਮੁਖ ਮੰਤਰੀ ਦੀ ਚਿੱਠੀ ਦਾ ਕੀ ਜੁਆਬ ਦਿੰਦੇ ਨੇ ਕਿਉਂਕਿ ਦੋਵਾਂ ਵਿਚ ਸਬੰਧ ਸੁਖਾਵੇਂ ਨਹੀਂ।