ਮੋਹਾਲੀ: ਬੇਅੰਤ ਦੁਖਦਾਈ ਖ਼ਬਰ ਹੈ ਕਿ ਵਿਸ਼ਵ ਪੰਜਾਬੀ ਸਭਾ ਟੋਰਾਂਟੋ(ਕੈਨੇਡਾ) ਦੇ ਸਰਪ੍ਰਸਤ ਤੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਡਾ. ਸ਼ਵਿੰਦਰ ਸਿੰਘ ਗਿੱਲ (ਦਾਨਗੜ੍ਹ – ਬਰਨਾਲਾ) ਦਾ ਅੱਜ ਸਵੇਰੇ ਮੋਹਾਲੀ ਵਿਖੇ ਦੇਹਾਂਤ ਹੋ ਗਿਆ ਹੈ।
ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ ਤੇ ਪਿਛਲੇ ਕੁੱਝ ਦਿਨਾਂ ਤੋਂ ਇਲਾਜ ਅਧੀਨ ਚੱਲ ਰਹੇ ਸਨ। ਡਾ. ਗਿੱਲ ਨੇ ਲੰਬਾ ਸਮਾਂ ਪੀ.ਜੀ. ਆਈ. ਐੱਮ .ਆਰ .ਚੰਡੀਗੜ੍ਹ ਵਿਖੇ ਹੱਡੀਆਂ ਦੇ ਮਾਹਰ ਵਜੋਂ ਸੇਵਾ ਨਿਭਾਈ ਤੇ ਬਾਅਦ ਵਿਚ ਹੱਡੀਆਂ ਦੇ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਰਹੇ। ਡਾ. ਗਿੱਲ ਕੋਲ ਆਰਥੋਪੀਡਿਕਸ ਵਿੱਚ 40 ਤੋਂ ਵੱਧ ਸਾਲਾਂ ਦਾ ਤਜਰਬਾ ਸੀ।ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼, ਫਰੀਦਕੋਟ, ਪੰਜਾਬ ਦੇ ਵਾਈਸ-ਚਾਂਸਲਰ ਵਜੋਂ 6 ਸਾਲ ਸੇਵਾ ਕੀਤੀ।
ਉਨ੍ਹਾਂ ਦਾ ਸਸਕਾਰ ਅੱਜ 12 ਅਕਤੂਬਰ, ਦੁਪਹਿਰ 2:00 ਵਜੇ ਸੈਕਟਰ-25, ਚੰਡੀਗੜ੍ਹ ਵਿਖੇ ਹੋਵੇਗਾ। ਇਸ ਉਪਰੰਤ ਫੇਜ਼ 5, ਐੱਸ.ਏ.ਐੱਸ. ਨਗਰ (ਮੋਹਾਲੀ) ਸਥਿਤ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਅੰਤਿਮ ਅਰਦਾਸ ਹੋਵੇਗੀ।