Randeep Hooda ਨੇ ਮੰਗਲਵਾਰ ਨੂੰ ਇੱਕ ਵੀਡੀਓ ਸਾਂਝਾ ਕੀਤਾ ਤੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਦੀ ਤਿਆਰੀ ਕਰ ਰਹੇ ਹਨ। ਰਾਹਤ ਕਾਰਜ ‘ਚ ਸ਼ਾਮਲ ਹੋਣ ਤੋਂ ਪਹਿਲਾਂ ਰਣਦੀਪ ਆਪਣੀ ਕਾਰ ਦੇ ਅੰਦਰ ਬੈਠਾ ਸੀ ਅਤੇ ਸਿਰ ‘ਤੇ ਟੋਪੀ ਵੀ ਪਾਈ ਹੋਈ ਸੀ।
ਰਣਦੀਪ ਹੁੱਡਾ ਆਪਣੀਆਂ ਬਿਹਤਰੀਨ ਫਿਲਮਾਂ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਸੁਤੰਤਰ ਵੀਰ ਸਾਵਰਕਰ ਨੂੰ ਲੈ ਕੇ ਸੁਰਖੀਆਂ ‘ਚ ਹੈ। ਫਿਲਮ ਤੋਂ ਇਲਾਵਾ ਰਣਦੀਪ ਇਨ੍ਹੀਂ ਦਿਨੀਂ ਚਰਚਾ ‘ਚ ਬਣੇ ਹੋਏ ਹਨ।
ਅਸਲ ਵਿੱਚ ਉਹ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਸੇਵਾ ਕਰਨ ਲਈ ਵੀ ਜਾਣਿਆ ਜਾਂਦਾ ਹੈ ਅਤੇ ਇਸ ਵਾਰ ਵੀ ਐਕਟਰ ਨੇ ਅਜਿਹਾ ਹੀ ਕੀਤਾ। ਹਾਲ ਹੀ ‘ਚ ਰਣਦੀਪ ਨੇ ਪੰਜਾਬ-ਹਰਿਆਣਾ ‘ਚ ਹੜ੍ਹ ਪੀੜਤਾਂ ਦੀ ਮਦਦ ਕਰਦੇ ਨਜ਼ਰ ਆਏ।