ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ‘ਚ ਪਹਿਲੀ ਵਾਰ ਸਮੁੱਚੀ ਕਾਰਵਾਈ ਪੇਪਰਲੈੱਸ ਹੋ ਰਹੀ ਹੈ। ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ ‘ਚ ਡਾ. ਮਨੋਹਰ ਸਿੰਘ ਗਿੱਲ ਸਾਬਕਾ ਮੰਤਰੀ, ਸ. ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਗੁਰਬਿੰਦਰ ਸਿੰਘ ਅਟਵਾਲ ਸਾਬਕਾ ਸੰਸਦੀ ਸਕੱਤਰ, ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ, ਜੈਮਲ ਸਿੰਘ ਆਜ਼ਾਦੀ ਘੁਲਾਟੀਆ, ਅਨੋਖ ਸਿੰਘ ਆਜ਼ਾਦੀ ਘੁਲਾਟੀਆ, ਦਰਸ਼ਨ ਸਿੰਘ ਆਜ਼ਾਦੀ ਘੁਲਾਟੀਆ, ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਸ਼ਹੀਦ ਸਿਪਾਹੀ ਪਰਦੀਪ ਸਿੰਘ, ਸ਼ਹੀਦ ਸਿਪਾਹੀ ਪਰਵਿੰਦਰ ਸਿੰਘ, ਸ਼ਹੀਦ ਸਿਪਾਹੀ ਤਰਨਦੀਪ ਸਿੰਘ, ਪ੍ਰੋ. ਬਲਬੀਰ ਚੰਦ ਵਰਮਾ, ਡਾ. ਅਮਰ ਸਿੰਘ ਆਜ਼ਾਦ ਅਤੇ ਗਾਇਕ ਸੁਰਿੰਦਰ ਸ਼ਿੰਦਾ ਅਤੇ ਬਾਕੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।