ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਈਸਾਪੁਰ ਦੀ ਤੇਜਿੰਦਰ ਕੌਰ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਤੇਜਿੰਦਰ ਦੇ ਪਿਤਾ ਪੰਜਾਬ ਪੁਲਸ ‘ਚ ਏ. ਐੱਸ. ਆਈ. ਹਨ, ਜਦੋਂਕਿ ਡੇਰਾਬੱਸੀ ਇਲਾਕੇ ਦੇ ਇਸ ਸਾਂਝੇ ਪਰਿਵਾਰ ਦੇ ਕਈ ਮੈਂਬਰ ਪੀ. ਸੀ. ਐੱਸ. ਅਤੇ ਡਾਕਟਰ ਹਨ।
ਜ਼ਿਕਰਯੋਗ ਹੈ ਕਿ ਸਾਂਝੇ ਪਰਿਵਾਰ ‘ਚ ਤੇਜਿੰਦਰ ਕੌਰ ਦੇ ਚਾਚੇ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ ਡੀ. ਡੀ. ਪੀ. ਓ., ਡਾ. ਜਸਪ੍ਰੀਤ ਕੌਰ ਵੀ ਡੀ. ਡੀ. ਪੀ. ਓ., ਡਾ. ਰਣਦੀਪ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਪੀ. ਸੀ. ਐੱਮ. ਐੱਸ. ਅਤੇ ਸ. ਗੁਰਮੀਤ ਸਿੰਘ ਪੀ. ਸੀ. ਐੱਮ. ਐੱਸ., ਗੁਰਮੀਤ ਸਿੰਘ ਪੀ. ਸੀ. ਐੱਮ. ਐੱਸ. ਸਿੰਘ ਵੀ ਪੀ. ਸੀ. ਐੱਸ. ਹਨl ਤੇਜਿੰਦਰ ਕੌਰ ਨੇ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਾਂਝੇ ਪਰਿਵਾਰਕ ਮਾਹੌਲ ਨੂੰ ਦਿੱਤਾ ਹੈ।