ਚੰਡੀਗੜ੍ਹ:- ਜਦ ਪੰਜਾਬ ਹੜਾਂ ਦੇ ਕਹਿਰ ਨਾਲ ਜੂਝ ਰਿਹਾ ਹੈ ਤਾਂ ਪੰਜਾਬ ਦੀ ਬੇਨਤੀ ਉਤੇ ਪੰਜਾਬ ਤੋਂ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਨੇ ਵਾਧੂੰ ਪਾਣੀ ਲੈਣ ਤੋਂ ਸਿਰ ਫੇਰ ਦਿੱਤਾ ਹੈ ਤਾਂ ਪਾਕਿਸਤਾਨ ਨੇ ਸੁਲੇਮਾਨ ਹੈਡ ਵਰਕਸ ਤੈਂ ਆਪਣੇ 10 ਗੇਟ ਖੋਲ ਦਿੱਤੇ ਹਨ। ਇਧਰੋਂ ਵੱਡੀ ਮਾਤਰਾ ਵਿਚ ਪਾਕਿਸਤਾਨ ਵੱਲ ਪਾਣੀ ਭੇਜਿਆ ਗਿਆ ਹੈ, ਜਿਸ ਨਾਲ ਇਧਰ ਲੋਕਾਂ ਦਾ ਵੱਡਾ ਬਚਾਓ ਹੋਇਆ ਹੈ।