ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 18 ਅਕਤੂਬਰ ਨੂੰ ਸਵੇਰੇ 11 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ 35 ਹਜ਼ਾਰ ਬੱਚਿਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਕਰਨਗੇ। ਇਸ ਦੌਰਾਨ 3 ਸੂਤਰੀ ਪ੍ਰੋਗਰਾਮ ਹੀ ਸ਼ੁਰੂਆਤ ਹੋਵੇਗੀ। ਨਸ਼ਾ ਮੁਕਤੀ ਲਈ Pray Pledge and Play ਦੀ ਥੀਮ ਜ਼ਰੀਏ ਮਹਾਂ ਮੁਹਿੰਮ ਸ਼ੁਰੂ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਹੋਪ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕ੍ਰਿਕਟ ਜ਼ਰੀਏ ਅੰਮ੍ਰਿਤਸਰ ਦੀਆਂ ਗਲੀਆਂ ਅਤੇ ਸਟੇਡੀਅਮ ‘ਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਕਰੀਬ 1 ਮਹੀਨੇ ਤੱਕ ਚੱਲੇਗਾ ਅਤੇ ਦੀਵਾਲੀ ਤੋਂ ਪਹਿਲਾਂ ਖ਼ਤਮ ਹੋਵੇਗਾ।
ਅੰਮ੍ਰਿਤਸਰ ਦੇ ਐੱਨ. ਜੀ. ਓ. ਅਤੇ ਸੋਸ਼ਲ ਕਮਿਊਨਿਟੀਆਂ ਵੀ ਇਸ ‘ਚ ਹਿੱਸਾ ਲੈਣਗੀਆਂ। ਹੋਪ ਇਨੀਸ਼ੀਏਟਿਵ ‘ਤੇ ਜ਼ਿਆਦਾ ਜਾਣਕਾਰੀ ਲਈ www.hopeamritsar.com ਅਤੇ 7710104368 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।