ਇਥੋਂ ਥੋੜ੍ਹੀ ਦੂਰ ਜਾਖਲ ਰੋਡ ’ਤੇ ਪਿੰਡ ਖਾਨੇਵਾਲ ਵਿਖੇ ਝੰਬੋ ਚੋਏ (ਡਰੇਨ) ’ਚ ਆਟੋ ਟੈਂਪੂ ਡਿੱਗਣ ਕਾਰਨ 3 ਔਰਤਾਂ ਦੀ ਮੌਤ ਹੋ ਗਈ ਅਤੇ 8 ਜਣੇ ਗੰਭੀਰ ਜ਼ਖ਼ਮੀ ਹੋ ਗਏ। ਪਾਤੜਾਂ ਹਸਪਤਾਲ ’ਚ ਜ਼ੇਰੇ ਇਲਾਜ ਅਮਰੋ ਦੇਵੀ ਪਤਨੀ ਮਹਿੰਦਰ ਅਤੇ ਬਿਮਲਾ ਪਤਨੀ ਜਗਦੀਸ਼ ਰਾਮ ਨੇ ਦੱਸਿਆ ਕਿ ਉਹ ਹਰਿਆਣਾ ਦੇ ਜਾਖਲ ਸ਼ਹਿਰ ਤੋਂ ਇਕ ਆਟੋ ਕਿਰਾਏ ’ਤੇ ਕਰ ਕੇ ਪਾਤੜਾਂ ਸ਼ਹਿਰ ਦੇ ਸ਼੍ਰੀ ਖਾਟੂ ਸ਼ਿਆਮ ਮੰਦਿਰ ’ਚ ਆ ਰਹੇ ਸੀ। ਜਦੋਂ ਉਹ ਪਿੰਡ ਖਾਂਨੇਵਾਲ ਨੇੜੇ ਝੰਬੋ ਡਰੇਨ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ’ਤੇ ਆਟੋ ਟੈਂਪੂ ਡਰੇਨ ’ਚ ਜਾ ਡਿੱਗਾ। ਆਟੋ ’ਚ ਸਵਾਰ ਸਾਰੀਆਂ ਹੀ ਔਰਤਾਂ ਅਤੇ ਚਾਲਕ ਜ਼ਖ਼ਮੀ ਹੋ ਗਏ।