ਲੁਧਿਆਣਾ : ਇੱਥੇ ਦੀਵਾਲੀ ਦੀ ਰਾਤ 22 ਸਾਲਾ ਵਿਆਹੁਤਾ ਲਈ ਆਖ਼ਰੀ ਰਾਤ ਬਣ ਗਈ। ਉਸ ਨੇ ਆਪਣੇ ਪਤੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਥਾਣਾ ਸਦਰ ਇਲਾਕੇ ‘ਚ ਸਾਬਕਾ ਸਰਪੰਚ ਦੇ ਘਰ ਪਤੀ-ਪਤਨੀ ਕਿਰਾਏ ਦੇ ਕਮਰੇ ‘ਚ ਰਹਿ ਰਹੇ ਸਨ।
ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਦੀਵਾਲੀ ਦੀ ਰਾਤ ਵੀ ਸ਼ਰਾਬ ਪੀ ਕੇ ਆਇਆ ਸੀ। ਪਤਨੀ ਨਾਲ ਉਸ ਦਾ ਕਿਸੇ ਗੱਲੋਂ ਝਗੜਾ ਹੋ ਗਿਆ ਅਤੇ ਉਸ ਨੇ ਪਤਨੀ ਨੂੰ ਰੱਜ ਕੇ ਕੁੱਟਿਆ। ਇਸ ਘਟਨਾ ਤੋਂ ਬਾਅਦ ਪਤਨੀ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਮੌਤ ਨੂੰ ਗਲੇ ਲਾ ਲਿਆ।
ਉਸ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪੁੱਜੀ ਅਤੇ ਦੋਸ਼ੀ ਪਤੀ ਰੋਹਿਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।