ਹੁਸ਼ਿਆਰਪੁਰ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਹੁਸ਼ਿਆਰਪੁਰ ਫੇਰੀ ਦਾ ਤਿੱਖਾ ਵਿਰੋਧ ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਦੇ ਆਗੂਆਂ ਵਲੋਂ ਕੀਤਾ ਗਿਆ ਤੇ ਕਾਲੀਆਂ ਝੰਡੀਆਂ ਵਿਖਾ ਕੇ ਜਾਖੜ ਵਾਪਸ ਜਿਓ ਦੇ ਨਾਅਰੇ ਲਾਏ ਗਏ। ਆਗੂਆਂ ਨੇ ਜਾਖੜ ਦਾ ਵਿਰੋਧ ਕਰਦਿਆਂ ਕਿਹਾ ਕਿ ਜਾਖੜ ਨੇ ਆਪਣੀ ਇਸ ਫੇਰੀ ਸਮੇਂ ਦਲਿਤਾਂ ਨੂੰ ਪੈਰ ਦੀ ਜੁੱਤੀ ਕਿਓਂ ਆਖਿਆ?