ਜਲੰਧਰ : ਲਹਿੰਦੇ ਪੰਜਾਬ ਦੀ ਸੰਸਥਾ ਵਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੇ ਸੰਗੀਤ ਪੁਰਸਕਾਰ ਗੁਰਦਾਸ ਮਾਨ ਨੂੰ ਦੇਣ ਦਾ ਫ਼ੈਸਲਾ ਰੱਦ ਕਰਦਿਆਂ ਹੋਇਆਂ ਹੁਣ ਇਹ ਪੁਰਸਕਾਰ ‘ਬਾਬਾ ਗਰੁੱਪ’ ਦੇ ਸੂਫੀ ਗਾਇਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨੀ ਪੰਜਾਬ ਨਾਲ ਸਬੰਧਤ ਨਾਮਵਰ ਸਾਹਿਤਕਾਰ ਨਜ਼ੀਰ ਕਹੂਟ ‘ਸਾਂਝ ਲੋਕ ਰਾਜ ਪਾਕ ਪਟਨ’, ਸ਼ਬੀਰ ਜੀ ‘ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ’, ਆਸਿਫ਼ ਰਜ਼ਾ ‘ਮਾਂ ਬੋਲੀ ਰਿਸਰਚ ਸੈਂਟਰ’, ਸੁਫ਼ੀਕ ਬੱਟ ਲੋਕ ਸੁਜੱਗ’ ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, ‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਸੰਸਥਾ, ‘ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ’ ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ ਨੇ ਸਾਂਝੇ ਰੂਪ ਵਿੱਚ ਇਸ ਫੈਸਲੇ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਨੂੰ ਵਾਰਿਸ ਸ਼ਾਹ ਪੁਰਸਕਾਰ ਦੇਣ ਦਾ ਲਗਾਤਾਰ ਵਿਰੋਧ ਹੋਇਆ ਸੀ ਤੇ ਬੀਤੇ ਦਿਨ ਸਰੀ ‘ਚ ਹੋਏ ਜਨਤਕ ਇਕੱਠ ‘ਚ ਇਹ ਪੁਰਸਕਾਰ ਦੇਣ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ ਸੀ।