ਅੱਜ ਸਵੇਰੇ ਕੋਟਕਪੂਰਾ ਵਿਖੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ ਨਾਲ ਹਿਰਦੇ ਨੂੰ ਭਾਰੀ ਠੇਸ ਪੁੱਜੀ ਹੈ, ਬੇਸ਼ੱਕ ਜਾਣ ਵਾਲਿਆਂ ਨੂੰ ਅਸੀਂ ਮੋੜ ਨਹੀਂ ਸਕਦੇ ਪਰ ਪਰਿਵਾਰ ਦੇ ਦੁੱਖ ਦੀ ਘੜੀ ਚ ਸ਼ਰੀਕ ਹੁੰਦਾਂ ਹੋਇਆ ਸਮੁੱਚੀ ਲੋਕਾਈ ਨੂੰ ਅਪੀਲ ਕਰਦਾ ਹਾਂ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਛੱਤਾਂ ਦੀ ਸਫ਼ਾਈ ਵੱਲ ਖਾਸ ਧਿਆਨ ਦਿੱਤਾ ਜਾਵੇ,ਕਿਸੇ ਦੀ ਵੀ ਛੱਤ ਕਮਜ਼ੋਰ ਜਾਪਦੀ ਹੈ ਜਾਂ ਤਰੇੜ ਆਦਿ ਹੈ ਤਾਂ ਉਸ ਛੱਤ ਹੇਠ ਪੈਣ ਬਹਿਣ ਤੋਂ ਗੁਰੇਜ਼ ਕੀਤਾ ਜਾਵੇ, ਸਮੂਹ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਹੈ ਕਿ ਸਕੂਲਾਂ ਦੀਆਂ ਛੱਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਧਰੇ ਵੀ ਕਮੀ ਪੇਸ਼ੀ ਜਾਪਦੀ ਹੈ ਤਾਂ ਤੁਰੰਤ ਪ੍ਰਸਾਸ਼ਨ ਦੇ ਧਿਆਨ ਚ ਲਿਆਂਦੀ ਜਾਵੇ।।।