ਓਟਾਵਾ : ਕੈਨੇਡਾ ਨੇ ਕਿਹਾ ਕਿ ਉਸ ਨੇ ਭਾਰਤ ਨਾਲ ਪ੍ਰਸਤਾਵਿਤ ਵਪਾਰਕ ਸੰਧੀ ‘ਤੇ ਗੱਲਬਾਤ ਰੋਕ ਦਿੱਤੀ ਹੈ। ਸਿਰਫ 3 ਮਹੀਨੇ ਪਹਿਲਾਂ ਦੋਹਾਂ ਦੇਸ਼ਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਇਸ ਸਾਲ ਇਕ ਸ਼ੁਰੂਆਤੀ ਸਮਝੌਤਾ ਕਰਨਾ ਹੈ। ਕੈਨੇਡਾ ਅਤੇ ਭਾਰਤ ਇਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਬਾਰੇ 2020 ਤੋਂ ਗੱਲਬਾਤ ਕਰ ਰਹੇ ਹਨ। ਇਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਗਲੇ ਹਫ਼ਤੇ ਭਾਰਤ ਦੌਰੇ ਤੋਂ ਪਹਿਲਾਂ ਕਿਹਾ ਕਿ ਵਪਾਰਕ ਗੱਲਬਾਤ ਲੰਬੀ ਅਤੇ ਜਟਿਲ ਪ੍ਰਕਿਰਿਆ ਹੈ।