ਬੀਤੀ ਰਾਤ ਚੋਰਾਂ ਵੱਲੋਂ ਤਿੰਨ ਟ੍ਰਾਸਫਾਰਮਾਂ ਦੀ ਭੰਨ ਤੋੜ ਕਰਕੇ ਵਿੱਚੋਂ ਤਾਂਬਾਂ ਤੇ ਤੇਲ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੀੜਤ ਕਿਸਾਨਾਂ ਨਛੱਤਰ ਸਿੰਘ, ਇਕੱਤਰ ਸਿੰਘ ਤੇ ਜੋਗਾ ਸਿੰਘ ਦੇ ਨੁਕਸਾਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਅਸੀਂ ਜਦ ਸਵੇਰੇ ਖੇਤ ਆਏ ਤਾਂ ਪਤਾ ਲੱਗਾ ਕਿ ਟ੍ਰਾਂਸਫਾਰਮਰ ਹੇਠਾਂ ਤੋੜ ਕੇ ਸੁੱਟੇ ਪਏ ਸਨ ਤੇ ਵਿੱਚੋਂ ਤਾਂਬਾ ਤੇ ਤੇਲ ਚੋਰੀ ਹੋ ਚੁੱਕਾ ਸੀ। ਕਿਸਾਨ ਝੋਨਾ ਲੈ ਕੇ ਮੰਡੀਆਂ ਵਿੱਚ ਬੈਠੇ ਹਨ ਤੇ ਚੋਰ ਮੌਕੇ ਦਾ ਫਾਇਦਾ ਉਠਾ ਕੇ ਖੇਤਾਂ ਵਿੱਚ ਚੋਰੀ ਕਰ ਰਹੇ ਹਨ।ਕਿਸਾਨਾਂ ਨੇ ਦੱਸਿਆ ਕਿ ਉਨਾਂ ਬਿਜਲੀ ਵਿਭਾਗ ਅਤੇ ਥਾਣਾ ਸਾਦਿਕ ਵਿਖੇ ਚੋਰੀ ਹੋਏ ਟ੍ਰਾਂਸਫਾਰਮਾਂ ਬਾਰੇ ਇਤਲਾਹ ਦੇ ਦਿੱਤੀ ਹੈ।ਉਨਾਂ ਪਾਵਰਕਾਮ ਤੋਂ ਮੰਗ ਕੀਤੀ ਕਿ ਸਾਡੇ ਟ੍ਰਾਂਸਫਰਮਰ ਜਲਦੀ ਤੋਂ ਜਲਦੀ ਲਗਾਏ ਜਾਣ ਤਾਂ ਜੋ ਕਣਕ ਦੀ ਬਿਜਾਈ ਪ੍ਰਭਾਵਿਤ ਨਾ ਹੋਵੇ।