ਚੰਡੀਗੜ੍ਹ: 2015 ਵਿਚ ਸਰਬੱਤ ਖਾਲਸਾ ਵਲੋਂ ਥਾਪੇ ਗਏ ਅਕਾਲ ਤਖਤ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਿੱਖੀ ਸਬੰਧੀ ਕਈ ਮਾਮਲਿਆਂ ਵਿਚ ਸਿੱਖੀ ਦਾ ਮਜਾਕ ਉਡਾਉਣ ਕਰਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਦੋ ਵਾਰੀ ਪੱਤਰ ਲਿਖਕੇ ਤਲਬਿਆ। ਆਖਿਰ ਮੁਖ ਮੰਤਰੀ ਨੇ ਭਾਈ ਮੰਡ ਦੀ ਤਲਬਣ ਚਿੱਠੀ ਦਾ ਜੁਆਬ ਆਪਣੇ ਵਿਧਾਇਕਾਂ ਕਰਮਬੀਰ ਸਿੰਘ ਘੁੰਮਣ ਤੇ ਸਰਵਨ ਸਿੰਘ ਧੁਨ ਰਾਹੀਂ ਭਾਈ ਮੰਡ ਨੂੰ ਘੱਲ ਦਿੱਤਾ ਹੈ। ਭਾਈ ਮੰਡ ਨੇ ਕਿਹਾ ਕਿ ਪੱਤਰ ਪੜ ਕੇ ਹੀ ਉਹ ਸਿਖ ਰਿਵਾਇਤਾਂ ਅਨੁਸਾਰ ਅਗਲਾ ਫੈਸਲਾ ਲੈਣਗੇ।