ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਚ ਪਾਕਿਸਤਾਨੀ ਡ੍ਰੋਨ ਨੂੰ ਨਸ਼ਟ ਕੀਤਾ। ਜਵਾਨਾਂ ਨੇ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਡ੍ਰੋਨ ਦੀ ਆਵਾਜ਼ ਸੁਣੀ ਤਾਂ ਉਸ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੇ ਬਾਅਦ ਪੰਜਾਬ ਪੁਲਿਸ ਨਾਲ ਮਿਲ ਕੇ ਸਰਚ ਮੁਹਿੰਮ ਵਿਚ ਮਹਿੰਦੀਪੁਰ ਗੁਆਂਢੀ ਪਿੰਡ ਭੂਰਾ ਕੋਹਨਾ ਦੇ ਖੇਤ ਵਿਚ ਕਈ ਹਿੱਸਿਆਂ ਵਿਚ ਟੁੱਟ ਕੇ ਬਿਖਰ ਚੁੱਕੇ ਡ੍ਰੋਨ ਨੂੰ ਬਰਾਮਦ ਕੀਤਾ।
ਸੀਮਾ ਸੁਰੱਖਿਆ ਦੇ ਜਵਾਨ ਤਰਨਤਾਰਨ ਦੇ ਸਰਹੱਦੀ ਪਿੰਡਾ ਵਿਚ ਰੁਟੀਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਮਹਿੰਦੀਪੁਰ ਕੋਲ ਗਸ਼ਤ ਕਰ ਰਹੀ ਬੀਐੱਸਐੱਫ ਦੀ ਟੁਕੜੀ ਨੇ ਪਾਕਿਸਤਾਨ ਵੱਲੋਂ ਦਾਖਲ ਹੋਏ ਡ੍ਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਤੁਰੰਤਆਵਾਜ਼ ਦੀ ਦਿਸ਼ਾ ਵਿਚ ਫਾਇਰਿੰਗ ਕੀਤੀ ਤੇ ਇਸ ਦੇ ਕੁਝ ਹੀ ਦੇਰ ਬਾਅਦ ਡ੍ਰੋਨ ਦੀ ਆਵਾਜ਼ ਬੰਦ ਹੋ ਗਈ।
BSF ਅਧਿਕਾਰੀਆਂ ਨੇ ਪੰਜਾਬ ਪੁਲਿਸ ਦੀ ਟੀਮ ਨਾਲ ਮਿਲ ਕੇ ਮਹਿੰਦੀਪੁਰ ਤੇ ਇਸ ਦੇ ਆਸ-ਪਾਸ ਦੇ ਇਲਾਕੇ ਨੂੰ ਘੇਰ ਲਿਆ ਤੇ ਸਰਚ ਮੁਹਿੰਮ ਸ਼ੁਰੂ ਕੀਤੀ। ਦੁਪਹਿਰ ਲਗਭਗ 1 ਵਜੇ ਕੇ 25 ਮਿੰਟ ‘ਤੇ ਬੀਐੱਸਐੱਫ ਤੇ ਪੁਲਿਸ ਦੀ ਟੀਮ ਪਿੰਡ ਬੁਰਾ ਕੋਹਣਾ ਵਿਚ ਸਰਚ ਕਰਨ ਪਹੁੰਚੀ ਤਾਂ ਇਕ ਖੇਤਰ ਵਿਚ ਬਿਖਰਿਆ ਹੋਇਆ ਹੈਕਸਾਕਾਪਟਰ ਡ੍ਰੋਨ ਮਿਲਿਆ। ਉੁਸ ਨੂੰ ਜਵਾਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਬੀਐੱਸਐੱਫ ਨੇ ਡ੍ਰੋਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।