ਹੁਸ਼ਿਆਰਪੁਰ : ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 23 ਸਾਲਾ ਕਰਨਵੀਰ ਸਿੰਘ ਦਸੂਹਾ ਨੇੜਲੇ ਪਿੰਡ ਘੋਗਰਾ ਦਾ ਰਹਿਣ ਵਾਲਾ ਸੀ। ਇਹ ਟੋਰਾਂਟੋ ’ਚ ਰਹਿ ਰਿਹਾ ਸੀ ਤੇ ਉੱਥੇ ਹੀ ਕੰਮ ਕਰਦਾ ਸੀ।
ਨੌਜਵਾਨ ਦੇ ਚਾਚੇ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਚਾਰ ਸਾਲਾਂ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਉਨ੍ਹਾਂ ਦੇ ਹੋਰ ਭਤੀਜੇ ਵੀ ਕੈਨੇਡਾ ’ਚ ਸਨ। ਚਾਰ ਸਾਲਾਂ ਬਾਅਦ ਇਹ ਸਾਰੇ ਭਰਾ ਟੋਰਾਂਟੋ ਸ਼ਹਿਰ ’ਚ ਇਕੱਠੇ ਹੋਏ। ਸਵੇਰੇ ਜਦੋਂ ਕਰਨਵੀਰ ਨੂੰ ਜਗਾਇਆ ਤਾਂ ਉਹ ਨਹੀਂ ਉਠਿਆ। ਉਸ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਚੁੱਕੀ ਸੀ।